ਬੋਲੈ ਸੇਖ ਫਰੀਦੁ
ਬੋਲੈ ਸੇਖ ਫਰੀਦੁ ਿਪਆਰੇ ਅਲਹ ਲਗੇ ॥
बोलै सेख फरीदु िपआरे अलह लगे ॥
bolai saykh fareed pi-aaray alah lagay.
Says Shaykh Fareed, O my dear friend, attach yourself to the Lord.
ਸੇਖ ਫਰੀਦੈ ਖੈਰੁ
Please, bless Shaykh Fareed with the bounty of Your meditative worship.ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥
सेख फरीदै खैरु दीजै बंदगी ॥४॥१॥
saykh fareedai khair deejai bandagee. ||4||1||
ਉਠੁ ਫਰੀਦਾ ਉਜੂ“
“ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥”
ਚਲਿ ਚਲਿ ਗਈਆਂ
ਚਲਿ ਚਲਿ ਗਈਆਂ ਪੰਖੀਆਂ ਜਿਨ੍ਹ੍ਹੀ ਵਸਾਏ ਤਲ ॥
ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥
ਜਿਤੁ ਦਿਹਾੜੈ ਧਨ
ੴ ਸਤਿਗੁਰ ਪ੍ਰਸਾਦਿ ॥ Ik▫oaʼnkār saṯgur parsāḏ.ਜਿਸ ਦਿਨ ਇਸਤਰੀ ਦੇਹ ਅੰਦਰ ਪ੍ਰਵੇਸ਼ ਕਰਦੀ ਹੈ, ਉਸਦੇ ਵਿਆਹੁਣ ਦਾ ਵੇਲਾ ਲਿਖ ਲਿਆ ਜਾਂਦਾ ਹੈ। ਸ਼ਾਦੀ ਵਾਲੇ ਦਿਹਾੜੇ ਮੌਤ ਦਾ ਫਰੇਸ਼ਤਾ, ਜਿਸ ਦੇ ਬਾਰੇ ਉਸ ਨੇ ਆਪਣੇ ਕੰਨਾਂ ਨਾਲ ਸੁਣਿਆ ਹੋਇਆ ਸੀ, ਆ ਕੇ ਆਪਦਾ ਮੂੰਹ ਵਿਖਾਲ ਦਿੰਦਾ ਹੈ। ਹੱਡੀਆਂ ਨੂੰ ਭੰਨ ਤੋੜ ਕੇ, ਗਰੀਬ ਆਤਮਾ ਦੇਹ ਵਿਚੋਂ ਕਢ ਲਈ ਜਾਂਦੀ ਹੈ। ਵਿਆਹ ਦਾ ਲਿਖਿਆ ਹੋਇਆ ਵੇਲਾ ਬਦਲਿਆ ਨਹੀਂ ਜਾ ਸਕਦਾ। ਤੂੰ ਇਹ ਗੱਲ ਆਪਣੀ ਜਿੰਦੜੀ ਨੂੰ ਸਮਝਾ ਦੇ।
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ Jiṯ ḏihāṛai ḏẖan varī sāhe la▫e likẖā▫e.
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ Malak jė kannī suṇīḏā muhu ḏekẖāle ā▫e.
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ Jinḏ nimāṇī kadẖī▫ai hadā kū kaṛkā▫e.
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ Sāhe likẖe na cẖalnī jinḏū kūʼn samjẖā▫e.
On the day, the women enters into the body, the time of her wedding is writ. On the day of wedding, the myrmidon of death, of whom she had heard with her ears, comes and shows his face. Breaking the bones, the poor soul is taken out of the body. The recorded time of marriage cannot the altered. Explain thou this unto thy soul
ਫਰੀਦ! ਜੇਕਰ ਮੈਂ ਜਾਣਦਾ ਹੁੰਦਾ ਕਿ ਮੇਰੇ ਸੁਆਸਾ ਦੇ ਕੁੰਗਦ ਐਨੇ ਥੋੜ੍ਹੇ ਹਨ, ਤਾਂ ਮੈਂ ਸੋਚ ਸਮਝ ਕੇ ਆਪਣਾ ਉਂਜਲ ਭਰਦਾ। ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਕੰਤ ਐਨ ਨਿਆਣਾ ਹੈ, ਤਦ ਮੈਂ ਘਟ ਹੰਕਾਰ ਕਰਦੀ। ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਪੱਲਾ ਛੁਟ ਜਾਣਾ ਹੈ ਤਾਂ ਮੇ ਸਖਤ ਗੰਢ ਮਾਰ ਲੈਂਦਾ। ਤੇਰੇ ਜਿਡਾ ਵੱਡਾ ਹੇ ਪ੍ਰਭੂ! ਮੈਨੂੰ ਕੋਈ ਨਹੀਂ ਲੱਭਾ। ਮੈਂ ਸਾਰਾ ਸੰਸਾਰ ਵੇਖਿਆ ਅਤੇ ਢੁੰਡਿਆ ਹੈ।ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥Farīḏā je jāṇā ṯil thoṛ▫ṛe sammal buk bẖarī.
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥
ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥
Je jāṇā saho nandẖ▫ṛā ṯāʼn thoṛā māṇ karī. ||4||
Je jāṇā laṛ cẖẖijṇā pīdī pā▫īʼn gandẖ.
Ŧai jevad mai nāhi ko sabẖ jag diṯẖā handẖ. ||5||
Fareed, if I had known that I had so few sesame seeds, I would have been more careful with them in my hands. If I had known that my Husband Lord was so young and innocent, I would not have been so arrogant. ||4|| If I had known that my robe would come loose, I would have tied a tighter knot. I have found none as great as You, Lord; I have looked and searched throughout the world. ||5||
ਫਰੀਦਾ ਦਰ ਦਰਵੇਸੀ
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥Farīḏā ḏar ḏarvesī gākẖ▫ṛī cẖalāʼn ḏunī▫āʼn bẖaṯ.
Banėh uṯẖā▫ī potlī kithai vañā gẖaṯ. ||2||
Kijẖ na bujẖai kijẖ na sujẖai ḏunī▫ā gujẖī bẖāhi.
Sā▫īʼn merai cẖanga kīṯā nāhī ṯa haʼn bẖī ḏajẖāʼn āhi. ||3||
ਫਰੀਦ! ਔਖੀ ਹੈ ਸੁਆਮੀ ਦੇ ਦਰਵਾਜੇ ਦੀ ਸਾਧੂ-ਗਿਰੀ, ਤਦ ਕੀ ਮੈਂ ਸੰਸਾਰ ਦੇ ਰਾਹੇ ਟੁਰ ਪਵਾਂ। ਮੈਂ ਸੁਆਮੀ ਦੇ ਸਿਮਰਨ ਦੀ ਗਠੜੀ ਬੰਨ੍ਹ ਕੇ ਚੁਕ ਲਈ ਹੈ, ਇਸਨੂੰ ਸੁਟ ਕੇ ਹੁਣ ਮੈਂ ਕਿਵੇਂ ਜਾਵਾਂਗਾ? ਮੈਂ ਕੁਛ ਨਹੀਂ ਸੀ ਜਾਣਦਾ, ਮੈਨੂੰ ਕੁਛ ਭੀ ਨਹੀਂ ਦਿਸਦਾ, ਕਿਉਂ ਕਿ ਸੰਸਾਰ ਸੁਲਘਦੀ ਹੋਈ ਅੱਗ ਹੈ। ਮੇਰੇ ਮਾਲਕ ਨੇ ਭਲਾ ਕੀਤਾ ਕਿ ਮੈਨੂੰ ਖਬਰਦਾਰ ਕਰ ਦਿੱਤਾ, ਨਹੀਂ ਤਾਂ ਮੈਂ ਭੀ ਸੜ ਬਲ ਜਾਂਦਾ।
Fareed, it is so difficult to become a humble Saint at the Lord’s Door. I am so accustomed to walking in the ways of the world. I have tied and picked up the bundle; where can I go to throw it away? ||2|| I know nothing; I understand nothing. The world is a smoldering fire. My Lord did well to warn me about it; otherwise, I would have been burnt as well. ||3||
No comments:
Post a Comment